Kanwar Grewal Wah Ni Kudrate song mp3 download

Wah Ni Kudrate Kanwar Grewal song download pendujatt

Wah Ni Kudrate

Kanwar Grewal,

26 Jul 2020

1. Wah Ni Kudrate

5:00
Total 1 Song 5:00 Minute
Released on 26 Jul 2020
Music by Rubai Music
Lyrics by Babu Rajab Ali
Copyright © Kanwar Grewal Music

Info: Wah Ni Kudrate song mp3 download, Kanwar Grewal new song ipendujatt from Wah Ni Kudrate album Wah Ni Kudrate initial broadcast on 26 Jul 2020. This track musical art given by Rubai Music. Where the lyrics of song Wah Ni Kudrate panned by one and only lyricist Babu Rajab Ali. Wah Ni Kudrate Lyrics mp3 and video download Copyright Owner is Kanwar Grewal Music.

Wah Ni Kudrate Lyrics

ਮੈਂ ਉਸ ਸਿਰਜਨਹਾਰ ਦੀ, ਕੁਦਰਤ ਤੋਂ ਕੁਰਬਾਨ ।
ਹਵਾ ਵਿਚ ਘਲਿਆਰ ਤਾ, ਬਿਨ ਥੰਮ੍ਹੀਉਂ ਅਸਮਾਨ ।

ਜਿਹੜਾ ਦੁਨੀਆਂ ਦਾ ਵਾਲੀ, ਲਾ ਕੇ ਸੋਹਣਾ ਬਾਗ਼ ਮਾਲੀ,
ਕਿਤੇ ਦੇਵੇ ਨਾ ਦਿਖਾਲੀ, ਮੇਰੇ ਜ੍ਹੇ ਬੇਹੋਸ਼ ਨੂੰ ।
ਸੌ ਸੌ ਵਾਰੀ ਨਿਉਂਕੇ ਤੇ ਸਲਾਮ ਓਸ ਨੂੰ ।
ਕੋਈ ਲਗਦਾ ਨਾ ਪਤਾ, ਚੰਗੂੰ ਦੱਸ ਵਜ਼੍ਹਾ-ਕਤਾ,
ਰਜ਼ਬ ਅਲੀ ਖਾਂ ਦੀ ਖ਼ਤਾ, ਬਖ਼ਸ਼ ਗੁਨਾਹੀ ਦੀ,
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ

ਚੰਦ, ਸੂਰਜ, ਚਿਰਾਗ, ਲਾਇਆ ਤਾਰਿਆਂ ਨੇ ਬਾਗ਼,
ਖਾ ਜੇ ਚੱਕਰ ਦਿਮਾਗ਼, ਕੀ ਅਕਲ ਵਰਤੀ
ਕਿਸ ਬਿਧ ਪਾਣੀ ਤੇ ਟਿਕਾਈ ਧਰਤੀ
ਲੋਅ ਗਰਮ ਵਗੇ ਫੇਰ, ਕਿਤੋਂ ਚੜ੍ਹ ਆਉਂਦਾ ਨ੍ਹੇਰ,
ਜਿਸ ਵੇਲੇ ਹੋ ਜੇ ਮੇਹਰ, ਸੱਚੀ ਪਾਤਸ਼ਾਹੀ ਦੀ,
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ

ਇਨਸਾਨ ਬੇ-ਯਕੀਨਾ, ਕਿਤੇ ਟਿਕੇ ਨਾ ਟਿਕੀਨਾ,
ਲਾਈਆਂ ਪੇਟ ਚ ਮਸ਼ੀਨਾਂ, ਦੁੱਧ ਬਣੇ ਰੱਤ ਦਾ,
ਕੌਣ ਲਾਵੇ ਬਾਬਾ ਸਾਬ੍ਹ ਤੇਰੀ ਮੱਤ ਦਾ ।
ਕੇਹੋ-ਕੇਹੋ ਜੇ ਸਰੀਰ, ਕਿਤੇ ਸੋਹਣੀ ਕਿਤੇ ਹੀਰ,
ਤੇਰੇ ਜੈਸੀ ਤਸਵੀਰ, ਨਾ ਕਿਸੇ ਤੋਂ ਲਾਹੀਦੀ,
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ

ਜੱਗ ਰੰਗਲਾ ਬਣਾ ਤਾ, ਜੋ ਸ਼ੈ ਮੰਗੇ ਰੂਹ ਰਜਾ ਤਾ,
ਤੂਂ ਹੈਂ ਦਾਤਿਆਂ ਦਾ ਦਾਤਾ, ਦੇ ਕੇ ਪਛਤਾਉਂਦਾ ਨ੍ਹੀਂ,
ਤੇਰੀ ਮਿਹਰ ਬਾਨੀ ਦਾ ਅੰਤ ਆਉਂਦਾ ਨ੍ਹੀਂ
ਮਾਂ ਤੇ ਬਾਪ, ਪੁੱਤ, ਧੀ ਦੀ, ਚੋਗ ਮੁੱਕ ਜਾਂਦੀ ਜੀਹਦੀ,
ਫੜੀ ਜਾਂਦੇ ਦੀ ਨਾ ਦੀਹਦੀ, ਸ਼ਕਲ ਸਿਪਾਹੀ ਦੀ,
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ |

Top Songs by Kanwar Grewal